Dheeyan: Rajvir Jawanda | Harashjot Kaur | G Guri | Stalinveer | Singhjeet | New Punjabi Song 2023

2023 ж. 29 Қар.
15 814 317 Рет қаралды

Rajvir Jawanda presents the new Punjabi soulful song "Dheeyan"🎬 Enjoy Dheeyan by Rajvir Jawanda! The lovely song features Harashjot Kaur, with heartfelt lyrics by Singhjeet. G Guri's music adds emotion, and Stalinveer directed the video. Subscribe for more music joy! 🔗 #Dheeyan #RajvirJawanda #NewMusic"
This is the official KZhead Label Channel of Punjabi Singer and actor "Rajvir Jawanda."
Stay tuned for the latest updates by subscribing to my official KZhead channel for upcoming songs
bit.ly/2CMOvcNRajvirJawanda
🎬Dheeyan Song Credits:
✔️Singer: Rajvir Jawanda
✔️Cast: Satwant Kaur, Siasat Singh Gill and Sukhpal Bajwa
✔️Female Lead: Harashjot Kaur
✔️Lyrics: Singhjeet
✔️Music: G Guri
✔️Video: Stalinveer
✔️Photography: Sukhdarshan
✔️Publicity Design: Poster Perfecto
✔️DOP: Goldy Sandhu
✔️Art Director: Sukhwant Singh
✔️Editor: Manish Eklavya
✔️Makeup: Roop Sandhu
✔️Harashjot Kaur's Costume: Elaahi by Roop Maan
✔️Rajvir Jawanda's Costume: SASA Style
✔️Assistant Director: Sukhpal Bajwa, Harwinder Harry
✔️Post Production: Master Prime Studio
✔️Promotion by JSMG Digital | Contact Number: +91 77175-75911
✔️Label: Rajvir Jawanda
🎬"The 'Dheeyan' song is now accessible on all major audio platforms. Listen to it through the links provided below:"
🎶Apple Music: / dheeyan
🎶JioSaavn: www.jiosaavn.com/song/dheeyan...
🎶Wynk Music: wynk.in/u/MiJNQrRhz
🎶Gaana: gaana.com/song/dheeyan-38
🎶Resso: in.resso.com/track/Rajvir-Jaw...
🎶Spotify: open.spotify.com/track/1sEFgR...
🎶Amazon Music: music.amazon.in/albums/B0CNRK...
🎶KZhead Music: • Dheeyan
🎶KZhead: • Dheeyan: Rajvir Jawand...
👉🏻Enjoy And Stay Connected With Artist || RAJVIR JAWANDA
🔴Instagram: / rajvirjawandaofficial
🔵Facebook: / rajvirjawandaofficial
🟡Snapchat: / rajvirjawanda

Пікірлер
  • ਮੇਰੀ ਕੁੜੀ ਆ ਬੁਹਤ ਪਿਆਰੀ ਆ ਮੈਨੂੰ ਮੈਂ ਓਹਦੀ step mother ਆ ਪਰ ਉਹ ਫੇਰ ਵੀ ਮੈਨੂੰ ਬੁਹਤ ਪਿਆਰ ਕਰਦੀ ਆ ਅੱਜ ਤਕ ਮੈਂ ਉਹਨੂੰ ਕਦੇ ਕਿਤੇ ਨੀ ਜਾਣ ਦਿੱਤਾ ਮੈ ਓਹਦੇ ਬਿਨਾ ਬੁਹਤ ਘੱਟ ਰਹੀ ਆ ਹੁਣ 2ਮਹੀਨੇ ਬਾਅਦ ਵਿਆਹ ਓਹਦਾ ਹੁਣ ਹੀ ਦਿਲ ਨੂੰ ਖੋਹ ਪੈ ਰਹੀ 😭😭😭😭ਵਿਆਹ ਮੇਰੀ ਧੀ ਰਾਣੀ ਦਾ ਸਾਰੇ ਜਹਾਨ ਦੀਆਂ ਖੁਸ਼ੀਆਂ ਓਹਦੀ ਝੋਲੀ ਹੋਣ ਮੇਰੀ ਅੰਮ੍ਰਿਤ ਹਿੱਸੇ ਹੋਣ ਵਾਹਿਗੁਰੂ ਜੀ

    @user-mp3cj6ju9s@user-mp3cj6ju9s5 ай бұрын
    • @palwindersinghkaka6324@palwindersinghkaka63245 ай бұрын
    • Tusi bot changeeee o jedi step daughter nu pyaar krde o ❤

      @palwindersinghkaka6324@palwindersinghkaka63245 ай бұрын
    • Baba g tdi umer lmbi krn g 🙏

      @palwindersinghkaka6324@palwindersinghkaka63245 ай бұрын
    • Koi koi sochda oda...soch nu salaaam a

      @user-fm4zc9tz8t@user-fm4zc9tz8t5 ай бұрын
    • Dhanvaad meri bhain

      @lovepreet8488@lovepreet84885 ай бұрын
  • ਬਹੁਤ ਸੋਹਣਾ ਗੀਤ ਉਸ ਤੋਂ ਵੀ ਸੋਹਣਾ ਜਵੰਦਾ ਸਾਹਿਬ ਨੇ ਗਾਇਆ ਆਸ ਕਰਦੇ ਹਾਂ ਕਿ ਇਹ ਗਾਇਕ ਏਸੇ ਤਰ੍ਹਾਂ ਪੰਜਾਬ ਦੇ ਸਭਿਆਚਾਰ ਦੇ ਮਿਆਰੀ ਗੀਤ ਮਿੱਠੀ ਅਵਾਜ਼ ਵਿੱਚ ਗਾਉਂਦੇ ਰਹਿਣਗੇ।

    @makhansidhu5608@makhansidhu56083 ай бұрын
    • If we keep in our culture,we should research, develop the technology,keep in culture

      @gurbakshsingh7535@gurbakshsingh7535Ай бұрын
    • ❤😂❤❤❤😂🎉😅

      @cheenasingh1417@cheenasingh14177 күн бұрын
  • *ਸਭ ਨਿੱਕੀਆਂ ਨਿੱਕੀਆਂ, ਨੰਨੀਆਂ ਮੁੰਨੀਆਂ ਧੀਆਂ ਵਾਲਿਆਂ ਦੀਆਂ ਅੱਖਾਂ ਚ ਪਾਣੀ ਭਰ ਆਇਆ ਇਹ ਗੀਤ ਸੁਣ ਕੇ ਮੈਨੂੰ ਪੂਰਾ ਯਕੀਨ ਹੈ 😥😥*

    @KirpalSingh-dh1vu@KirpalSingh-dh1vu3 ай бұрын
    • Hji bhut

      @poojabrar5939@poojabrar59393 ай бұрын
    • Sachi 22 Rona aa gya

      @manpreetsingh-lf5yk@manpreetsingh-lf5yk3 ай бұрын
    • Sachi vir g

      @KulwinderKaur-kv4tm@KulwinderKaur-kv4tm3 ай бұрын
    • Sachi Pataa ni kivy vidaa karna a mei Apnia betian nu

      @Mitsukiarcticwolfff@Mitsukiarcticwolfff2 ай бұрын
    • Right paji

      @deepart786@deepart7862 ай бұрын
  • Mere ਕੋਲ ਸ਼ਬਦ ਨਈ ਆ ਮੈ ਕਿੱਦਾ ਬਿਆਨ ਕਰਾ ਕਿੱਦਾ ਦਸ ਸਕਾ ਕੇ ਇਹ song ਮੈਨੂੰ ਕਿੰਨਾ ਹੀ ਸੋਹਣਾ ਲਗਿਆ aaaa ❤️❤️❤️❤️❤️ ਦਿਲੋ respact ਆ ਰਾਜਵੀਰ ਭਰਾ ਨੂੰ ❤️❤️❤️

    @jobanpreet6847@jobanpreet684717 күн бұрын
  • ਅੱਖਾ ਭਰ ਆਇਆ ਗਾਣਾ ਸੁਣ ਕੇ ,ਜਿਸ ਨੂੰ ਵੀ ਰੋਣ ਆਇਆ ਗਾਣਾ ਸੁਣ ਉਹਨਾ ਦਾ ਧੀਆ ਮਾਵਾ ਭੈਣਾ ਵਾਸਤੇ ਪਿਆਰ ਸਾਫ ਝਲਕਦਾ ❤,,ਜਿਉਦਾ ਵਾਸਦਾ ਰਹਿ ਵੀਰੇ ਲਿਖਣ ਵਾਲੇ ਤੇ ਗਾਉਣ ਵਾਲੇ,,ਮਾਵਾ ਧਿਆ ਭੈਣਾ ਨੂੰ ਪਿਆਰ ਬਹੁਤ ਸਾਰਾ❤❤

    @hardeepsinghbrar1448@hardeepsinghbrar14485 ай бұрын
    • Yes 😢

      @KulveerSinghAzad-dp2pv@KulveerSinghAzad-dp2pv5 ай бұрын
    • ਸਹੀ ਗੱਲ

      @sarbjit2287@sarbjit22874 ай бұрын
    • ​😮mkkkk (K99o9@@sarbjit2287

      @SaritaSharma-lp3hl@SaritaSharma-lp3hl3 ай бұрын
    • Mnu Rona a janda song sun ke

      @tejindersingh2747@tejindersingh27472 ай бұрын
    • Right

      @harpalsinghrajveer-6357@harpalsinghrajveer-63572 ай бұрын
  • ਸ਼ਬਦ ਹੀ ਖਤਮ ਹੋ ਗਏ ਵੀਰੇ ਗੀਤ ਸੁਣ ਕੇ ❤️ ਰੂਹ ਨੂੰ ਅੰਦਰੋ ਤੱਕ ਛੋਹਦਾ ਆ ਗੀਤ 🙏.... ਕਲਮ ਨੂੰ ਵੀ ਸਲੂਟ ਆ ਤੇ ਗਾਉਣ ਵਾਲੇ ਨੂੰ ਵੀ 🌸

    @Jotdhindsa00.@Jotdhindsa00.5 ай бұрын
    • Hanji

      @avtarsinghsra4560@avtarsinghsra45605 ай бұрын
    • ​@@avtarsinghsra4560p

      @dsdsyou@dsdsyou5 ай бұрын
    • Sahi gall a g

      @angrejsingh3307@angrejsingh33074 ай бұрын
    • Ujuji😅😮

      @narindersingh5747@narindersingh57474 ай бұрын
  • ਰਾਜਵੀਰ ਜਦੋਂ ਵੀ ਧੀਆ ਦੀ ਗੱਲ ਹੋਵੇਗੀ ਆਪ ਜੀ ਦਾ ਇਹ ਗੀਤ ਯਾਦ ਆਏਗਾ ਦਿਲੋਂ ਗਾਇਆ ਹੈ ਖੁਸ਼ ਰਹੋ, ਚੜ੍ਹਦੀ ਕਲਾ ਵਿਚ ਰਹੋ

    @gurnamsingh683@gurnamsingh6833 ай бұрын
    • My Gggg M 😊😊

      @kanwaljit1003@kanwaljit100320 күн бұрын
  • ਰੋਣਾ ਆ ਗਿਆ ਗਾਣਾ ਸੁਣ ਕੇ..ਆਪਣੀ ਧੀ ਵੱਲ ਦੇਖ ਕੇ ਮੇਰਾ ਵੀ ਰੋਣਾ ਆ ਗਿਆ 3 ਸਾਲ ਦੀ ਹੈ ਹਲੇ

    @gurbindersingh2405@gurbindersingh2405Ай бұрын
  • ਸਿਰ ਝੁਕਾ ਕੇ ਨਮਨ ਇਹੋ ਜਿਹੇ ਗਾਣੇ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਜਿਊਂਦੇ ਰੱਖਣ ਲਈ ਅੱਖਾਂ ਭਰ ਆਈਆਂ ਸੁਣਕੇ ਜਿਉਂਦੇ ਵਸਦੇ ਰਹੋ ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰੇ ਤੁਹਾਡੇ ਤੇ 🙏🙏🙏

    @maninderjitsingh6904@maninderjitsingh69045 ай бұрын
    • ❤❤❤❤❤very nice

      @sewakbrar4799@sewakbrar47995 ай бұрын
    • ❤❤❤❤❤

      @kaursurinder954@kaursurinder9545 ай бұрын
    • Wah ji wah 👌👌👌❤❤❤😢

      @KuldeepSingh-ev5mh@KuldeepSingh-ev5mh5 ай бұрын
    • Sahi g

      @jaswinderpalthind733@jaswinderpalthind7335 ай бұрын
    • ​@@sewakbrar4799😢🎉😢❤😊F̤i̤l̤l̤❤

      @user-or6pg3tk8m@user-or6pg3tk8m4 ай бұрын
  • ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਦੀ ਸੇਵਾ ਕਰ ਰਹੇ ਕਲਾਕਾਰਾ ਵਿੱਚੋਂ ਇੱਕ ਅਨਮੁੱਲਾ ਕਲਾਕਾਰ ਰਾਜਵੀਰ ਜਵੰਦਾ।👍👍👍👍👍👍👌👌👌👌

    @sukhwindersukh3614@sukhwindersukh36145 ай бұрын
    • zee 2:56

      @harneetbajwa3182@harneetbajwa31825 ай бұрын
    • True

      @Noorgaming-sj6jr@Noorgaming-sj6jr4 ай бұрын
    • ਸਹੀ ਗੱਲ ਹੈ ਜੀ ਇਹੋ ਜਿਹੇ ਕਲਾਕਾਰ ਬਹੁਤ ਘੱਟ ਹਨ ਅਜੋਕੇ ਸਮੇਂ ਵਿੱਚ ਜੀ🙏🏻🙏🏻🙏🏻

      @Preetsekhon2829@Preetsekhon28294 ай бұрын
    • Ranjit bawa vi aa veer g ❤

      @jaspalgill8973@jaspalgill89734 ай бұрын
    • Tarsem jassar vi ne

      @mehakdhanju3650@mehakdhanju36502 ай бұрын
  • ਤੇ ਉਹ ਵੀ ਧੀਆਂ ਧੰਨ ਹੁੰਦੀਆਂ ਜੋ ਬਿਨਾਂ ਮਾਂ ਦੇ ਡੋਲੀ ਬਹਿੰਦੀਆਂ ❤️😇🙏🏻

    @Lovesadiqmusic@Lovesadiqmusic7 күн бұрын
  • ਧੀਆਂ ਨੂੰ ਪਿਆਰ ਕਰਨ ਵਾਲਿਆਂ ਤੂੰ ਜੁਗ ਜੁਗ ਜੀਵੇ

    @GurdhianSingh-ov5fg@GurdhianSingh-ov5fg3 ай бұрын
  • ਸਲਾਮ ਉਹ ਕੁੜੀਆਂ ਨੂੰ ਜਿੰਨਾ ਅੱਜ ਦੇ ਦੌਰ ਵਿੱਚ ਵੀ ਆਪਣੇ ਪਿਉ ਦੀ ਪੱਗ ਦਾਗੀ ਨਹੀ ਹੋਣ ਦਿੱਤੀ🙏❣️

    @yaadofficial5275@yaadofficial52755 ай бұрын
    • @ManpreetKaur-lu1ej@ManpreetKaur-lu1ej4 ай бұрын
    • Right. Bro.

      @JagdevSingh-jg2dy@JagdevSingh-jg2dy4 ай бұрын
    • Ryte ji

      @sukdavsinghathwal8024@sukdavsinghathwal80244 ай бұрын
    • Right ji

      @KaramjeetKaur-vg7xe@KaramjeetKaur-vg7xe4 ай бұрын
    • Right bro

      @harpreetsandhu994@harpreetsandhu9944 ай бұрын
  • ਵਾਹ ਰਾਜਵੀਰ ਜਵੰਦਾ ਵੀਰ ਦਿਲ ਨੂੰ ਬਹੁਤ ਸਕੂਨ ਤੇ ਵਿਰਾਗ ਵੀ ਆਇਆ ਬਹੁਤ ਸੋਹਣਾ ਗੀਤ ਅਣਮੁੱਲੀਆਂ ਧੀਂਆਂ ਪ੍ਰਤਿ❤️🙏😊😢😢

    @jatindersandhu1241@jatindersandhu12414 ай бұрын
    • Sachi

      @fathesingh4843@fathesingh48432 ай бұрын
  • ਬਹੁਤ ਸੋਹਣਾ ਗੀਤ ਬਾਈ ਜੀ ਅੱਖਾਂ ਵਿੱਚੋਂ ਪਾਣੀ ਆ ਗਿਆ ਼ ਮੈਂ ਵੀ ਆਪਣੀ ਧੀ ਨੂ ਬਹੁਤ ਪਿਆਰ ਕਰਦਾ

    @user-iu3ve1ub9g@user-iu3ve1ub9g3 ай бұрын
  • ਮੇਰੀ ਧੀ 3 ਸਾਲ ਦੀ ਆ ਆ ਗਾਣਾ ਸੁਣਕੇ ਮੈਨੂੰ ਹੁਣ ਤੋਂ ਹੀ ਟੈਂਸ਼ਨ ਹੋਗੀ ਬਾਕੀ ਗਾਣਾ ਬਹੁਤ ਵਧੀਆ ਲਿਖਿਆ ਵੀਰ ਨੇ ❤

    @user-rz2lv7kd1j@user-rz2lv7kd1j24 күн бұрын
  • ਐਨਾ ਸੋਹਣਾ ਗੀਤ 😢😢😢ਸੁਣ ਕੇ ਪਤਾ ਹੀ ਨੀ ਕਿੰਨਾ ਕੁਝ ਯਾਦ ਆਯਾ ਬਚਪਨ ਦਾ ਖੁਸ਼ ਰਹਿ ਰਾਜਵੀਰ ਵੀਰੇ

    @SandeepKaur-qy3wb@SandeepKaur-qy3wb5 ай бұрын
    • 🥰🥰🥰

      @LakhwinderSingh-qm8ig@LakhwinderSingh-qm8ig4 ай бұрын
    • ❤🙏❤✅🆗

      @dalbirsingh9467@dalbirsingh94673 ай бұрын
    • Rgt ji

      @alishaqueen8134@alishaqueen81342 ай бұрын
  • ਇਹ ਗਾਣਾ ਸੁਣਕੇ ਅੱਖਾਂ ਚ ਆਪਣੇ ਆਪ ਹੰਝੂ ਆ ਗਏ । ਬੋਹਤ ਪਿਆਰਾ ਗੀਤ ਆ।❤

    @sukhkaur4335@sukhkaur43355 ай бұрын
    • Nice

      @kulbirgill5017@kulbirgill50175 ай бұрын
    • Mnu b bhut Rona aya song sun k

      @armaanrai722@armaanrai7225 ай бұрын
    • Hmm g sachi gll aa

      @maanveerbhandohal6418@maanveerbhandohal64185 ай бұрын
  • ਬਹੁਤ ਹੀ ਸੁੰਦਰ ਗੀਤ ਲਿਖਿਆ ।ਕਿਸਮਤ ਵਾਲਿਆ ਦੇ ਘਰ ਧੀ ਦਾ ਜਨਮ ਹੁੰਦਾ ਅਤੀ ਸੁੰਦਰ ਗੀਤ ❤❤❤

    @user-yu6lp3io1x@user-yu6lp3io1xАй бұрын
  • ਮੈਂ ਜਿਨੇ ਬਾਰੀ ਇਹ ਗਾਣਾ ਸੁਨਿਆ ਮੈਨੂੰ ਰੋਣਾ ਆਇਆ ❤

    @ls-facts.@ls-facts.3 ай бұрын
    • No

      @SaSa-xq9xh@SaSa-xq9xh3 ай бұрын
  • ਸ਼ਬਦ ਨਹੀਂ ਆ ਕੁਝ ਕਹਿਣ ਨੂੰ, ਵਾਰ ਵਾਰ ਸੁਣੀਂ ਜਾਂਦੇ ਆ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਹਮੇਸ਼ਾਂ ਚੱੜ੍ਹਦੀ ਕਲਾ ਬਖਸ਼ੇ।

    @samav.@samav.5 ай бұрын
    • Dhanwad veer tera

      @satnamsinghsingh3749@satnamsinghsingh37495 ай бұрын
  • ਬਹੁਤ ਵਧੀਆ ਗੀਤ ਗਾਇਆ ਹੈ । ਰੋਣਾ ਆ ਗਿਆ ਸੁਣ ਕੇ । ਇਹ ਹੈ ਸਾਡਾ ਸਭਿਆਚਾਰ। ਪੰਜਾਬ ਕਿਸ ਰਾਹ ਤੇ ਤੁਰ ਰਿਹਾ । ਪਿਛੇ ਵਾਪਸ ਆਜੋ ✍️🙏

    @sukhpunia1913@sukhpunia19134 ай бұрын
    • Yes

      @panjusingh55@panjusingh55Ай бұрын
    • Shi gal pra 😢

      @jodhasandhu855@jodhasandhu855Ай бұрын
    • ਸਹੀ ਗੱਲ ਆ ਜੀ ਮੈਨੂੰ ਖੁਦ ਰੋਣਾ ਆ ਗਿਆ 😢😢😢😢

      @sonuhans4784@sonuhans4784Ай бұрын
  • ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ ਵੀਰ ਨੇ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਸੱਚੀ ਰੋਣਾ ਆਉਂਦਾ ਸੁਣ ਕੇ ❤️❤️❤️❤️🙏

    @satnamsingh8622@satnamsingh86227 күн бұрын
  • ਗੀਤ ਸੁਣ ਕੇ ਅੱਖਾ ਚੋ ਅਥਰੂ ਨਿਕਲ ਗਏ ਬਹੁਤ ਵਧੀਆ ਲਿਖਿਆ ਤੇ ਗਾਇਆ ਜਿਉਦਾ ਰਹਿਵੀਰ❤❤

    @user-sw5zg1ci6l@user-sw5zg1ci6l3 ай бұрын
  • ਗੀਤ ਸੁਣ ਕੇ ਅੱਖਾਂ ਚੋਂ ਅਥਰੂ ਨਿਕਲ ਗਏ ਬਹੁਤ ਵਧੀਆ ਲਿਖਿਆ ਤੇ ਗਾਇਆ❤❤

    @ramandeep3508@ramandeep35085 ай бұрын
    • Yes heart touching song😇👌

      @ramandeepkaur8396@ramandeepkaur83964 ай бұрын
    • ਸਹੀ ਗੱਲ ਹੈ ਜੀ ਗਾਣਾ ਬਹੁਤ ਹੀ ਭਾਵੁਕ ਗਾਇਆ ਵੀਰ ਨੇ😌😌🙏🏻🙏🏻

      @Preetsekhon2829@Preetsekhon28294 ай бұрын
  • ਧੀਆਂ ਦਾ ਫ਼ਿਕਰ ਨਾ ਕਰਿਓ ਭਾਗਾਂ ਦਾ ਖਾਵਣ ਜੀ... 😘😘😘 ਸੱਚੀ ਗੱਲ ਆ ਕਰਮਾਂ ਵਾਲੇ ਘਰੇ ਧੀ ਜਨਮ ਲੈਂਦੀ ਆ.. ਸਾਂਝੇ ਪਰਿਵਾਰ ਚ 11 ਧੀਆਂ ਸੀ ਤੇ ਰੱਬ ਨੇ ਇੰਨੀ ਬਰਕਤ ਦਿੱਤੀ ਕੇ 40 ਕਿੱਲੇ ਤੋ 150 ਕਿੱਲੇ ਬਣਾਏ ਪਿਓ ਦਾਦਿਆਂ ਨੇ... ਵਾਹਿਗੁਰੂ ਧੀਆਂ ਦਾ ਦੁੱਖ ਮਾਪਿਆਂ ਨੂੰ ਜਿਓੰਦੇ ਜੀ ਕਦੇ ਨਾ ਵੇਖਣਾ ਪਵੇ 🙏

    @Brar-Productions@Brar-Productions5 ай бұрын
    • V ery nyc song

      @jagdeepaulakh9047@jagdeepaulakh90475 ай бұрын
    • Nice ji 400 too 150

      @karamjeetsingh6478@karamjeetsingh64785 ай бұрын
    • Very nice veer ji

      @KuldeepSingh-yx5ur@KuldeepSingh-yx5ur5 ай бұрын
    • ਜਿਨ੍ਹਾਂ ਦੇ ਹਿਸੇ ਦੁੱਖ ਹੋਣ oh ਧੀਆਂ ਨੂੰ ਜਨਮ de ਤੋਂ vi ਡਰਦੇ ਨੇ 🥺🥺😭😭

      @sukh8071@sukh80715 ай бұрын
    • Asi four sis aa ek to vad dukhi mapyia ne koi kaesr nahi chadi but sukh te karma de hin vada bhaji de death ho gai oh hor dukhi hoi gai

      @rajwantwant1058@rajwantwant10585 ай бұрын
  • ਬਹੁਤ ਸੋਹਣਾ ਗੀਤ ਕੋਈ ਸ਼ਬਦ ਨੀ ਹੈਗੇ ਵੀਰ ਤਾਰੀਫ਼ ਕਰਨ ਲਈ। No words ❤

    @rskainth909@rskainth9093 ай бұрын
  • ਯਾਰ ਇਹੋ ਜਹੇ ਗਾਣੇਆਂ ਦੀ ਲੋੜ ਆ 👌🏻✅

    @NAVDEEPSINGHSANDHU24@NAVDEEPSINGHSANDHU243 ай бұрын
    • Sahi Kia ❤ TAVE E A AVJE GAANE

      @RAJWINDER_BRAR-2525@RAJWINDER_BRAR-25253 күн бұрын
  • ਬਹੁਤ ਸੋਹਣਾ ਗੀਤ ਪੰਜਾਬੀਆਂ ਦੀ ਝੋਲੀ ਪਾਇਆ ਰਾਜਵੀਰ ਜਵੰਦਾ ਜੀ ਪਰਮਾਤਮਾ ਤਹੁਾਨੂੰ ਚੜਦੀ ਕਲਾ ਚ ਰੱਖੇ ❤❤

    @user-wv4pm7ti9f@user-wv4pm7ti9f5 ай бұрын
    • Lyrics Singh jeet

      @jatindersinghjeetu8324@jatindersinghjeetu83245 ай бұрын
    • 😮😮

      @narindersingh5747@narindersingh57474 ай бұрын
  • ਰੂਹ ਨੂੰ ਸਕੂਨ ਦੇਣ ਵਾਲਾ ਗੀਤ। ਜਿਓਂਦਾ ਰਹਿ ਜਵੰਧੇ ਵੀਰੇ। ਪਰਮਾਤਮਾ ਚੜ੍ਹਦੀ ਕਲਾ ਬਖਸ਼ਣ

    @adygill7580@adygill75805 ай бұрын
  • ਬਹੁਤ ਵਧੀਆ ਗਾਣਾ ਵੀਰ ਜੀ ❤️❤️❤️❤️

    @BhagatsinghKhunga-eh9qy@BhagatsinghKhunga-eh9qy3 ай бұрын
  • Beta bhagya se hota hai to beti sobhagya se hoti . Jo agree ho like kro ji.

    @SandeepKumar-kt1ns@SandeepKumar-kt1ns2 ай бұрын
  • ਸ਼ਬਦ ਹੀ ਖਤਮ ਹੋ ਗਏ ਵੀਰੇ ਗੀਤ ਸੁਣ ਕੇ ਵੀਰੇ ਅੱਖਾਂ ਭਰ ਆਈਆਂ ਮਾਂ ਨੂੰ ਯਾਦ ਕਰਕੇ ਨਾਲੇ ਧੀ ਨੂੰ ਯਾਦ ਕਰਕੇ ਜਿਉਂਦਾ ਰਹਿ ਵੀਰੇ ❤❤❤

    @jasskhurmi1720@jasskhurmi17205 ай бұрын
  • ਜਿਉਂਦਾ ਵਸਦਾ ਰਹਿ ਵੀਰਿਆ ❤ ਬਹੁਤ ਸੋਹਣਾ ਗੀਤ ਆ 😊 ਰੱਬ ਤੈਨੂੰ ਐਵੀ ਤਰੱਕੀਆਂ ਚ ਰੱਖੇ 😊😊❤❤

    @ParminderKaur-ep3dm@ParminderKaur-ep3dm4 ай бұрын
    • So sexy very

      @paramjeetsinghshergill9156@paramjeetsinghshergill91563 ай бұрын
  • 💝💝💝 ਰਾਜਵੀਰ ਵੀਰ ਅਤੇ ਚਣਕੋਈਂਅਾਂ ਸ਼ਿੰਘ ਜੀਤ ( ਪਿੰਡ ਨੇੜੇ ਚਣਕੋਈਂਅਾਂ ) ਵੀਰੇ ਦਿਲ ਜਿੱਤ ਲਿਅਾ

    @bhupindersinghbhupindersin8442@bhupindersinghbhupindersin84422 ай бұрын
  • ਬਹੁਤ ਸੋਹਣੇ ਬੋਲ ਲਿਖਿਆ ਵੀਰ ਸਿੰਘ ਜੀਤ ਚਿਣਕੋਈਆਂ ਤੇ ਰਾਜਵੀਰ ਜਵੰਦੇ ਨੇ ਗਾਕੇ ਬੋਲਾਂ ਵਿਚ ਇਕ ਪਰਿਵਾਰ ਦੇ ਪਿਆਰ ਦੀ ਮਿਠਾਸ ਭਰ ਦਿੱਤੀ ਸੁਣਕੇ ਰੂਹ ਨੂੰ ਸਕੂਨ ਮਿਲਦਾ

    @anmolpandhi2138@anmolpandhi21383 ай бұрын
  • ਜਿਉਂਦੇ ਰਹੋ, ਰਾਜਵੀਰ ਜੀ।ਬਹੁਤ ਹੀ ਵਧੀਆ ਬੋਲ ਹਨ।ਚੰਗਾ ਲਿਖੋ ਚੰਗਾ ਗਾਓ, ਬਹੁਤ ਲੋਕ ਚੰਗਾ ਸੁਣਨ ਵਾਲੇ ਹਨ।ਵਾਹਿਗੁਰੂ ਤੁਹਾਨੂੰ ਤਰੱਕੀ ਦੇਵੇ।

    @gurbirsingh1415@gurbirsingh14155 ай бұрын
  • ਇਹਨੂੰ ਕਹਿੰਦੇ ਨੇ ਗੀਤ ਪਰ ਪਤਾ ਨਹੀਂ ਅੱਜ ਕੱਲ ਦੇ ਕਲਾਕਾਰ ਕੀ ਕੀ ਲਿਖੀ ਤੇ ਗਾਈ ਜਾ ਰਹੇ ਨੇ। ਸੁਣਕੇ ਸੱਚੀਂ ਅੱਖਾਂ ਭਰ ਆਈਆਂ। ਕੁਮੈਂਟ ਕੀਤੇ ਬਿਨਾਂ ਰਿਹਾ ਨਹੀਂ ਗਿਆ। ਪਤਾ ਨਹੀਂ ਕਿੰਨੀ ਵਾਰੀ ਸੁਣ ਲਿਆ ਇਹ ਗੀਤ। ਰਾਜਵੀਰ ਜਵੰਦਾ ਭਾਜੀ, ਜੀ ਗੁਰੀ ਭਾਜੀ, ਸਿੰਘਜੀਤ ਭਾਜੀ ਬਹੁਤ ਬਹੁਤ ਮੁਬਾਰਕਾਂ ਪੂਰੀ ਟੀਮ ਨੂੰ। ਇਹੋ ਜਿਹੇ ਰੂਹ ਨੂੰ ਸਕੂਨ ਦੇਣ ਵਾਲੇ ਹੋਰਗੀਤ ਲਿਖਦੇ ਤੇ ਗਾਉਂਦੇ ਰਹੋ। ਹੱਸਦੇ ਵੱਸਦੇ ਰਹੋ, ਖੁਸ਼ ਰਹੋ। 🙏😊

    @mandeepkaurmachhiwara2481@mandeepkaurmachhiwara24815 ай бұрын
  • क्या कहने इस सोंग के जज्बात ही परो दिये बिल्कुल❤❤❤love you rajvir bro🥰🥰👌👌👍

    @nitingujjar8378@nitingujjar83783 ай бұрын
  • ਧੀਆਂ ਸੱਚੀ ਮੋਹ ਹੀ ਲੈਂਦੀਆਂ

    @sukhpreetkaur5286@sukhpreetkaur52863 ай бұрын
  • ਬਹੁਤ ਸੋਹਣਾ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰੀਂ ਜਾਂਦਾ ਜਵਿੰਦੇ ਵੀਰ ਜੱਗ ਜਿੱਤ ਲਿਆ ਤੂੰ ਵਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਬਖਸ਼ੀਸ਼ ਕਰਨ ਸਾਰੀ ਟੀਮ ਨੂੰ ❤

    @GurdeepSingh-lv2jl@GurdeepSingh-lv2jl5 ай бұрын
    • Bai Rajveer Jawanda Nu❤❤❤❤ Tu Salute Jis De Dhee Hundi Us Nu Pata Dhee De Darad Da😢😢😢😢

      @mewasingh4065@mewasingh40655 ай бұрын
    • RavindraGrewal to do it on Monday or something 🤔 😴 🙄 😅 😕 😒 🤔 😴 🙄 😅 😕 I am in my life my rules namaste namaste namaste namaste namaste namaste

      @ajaypalsingh5056@ajaypalsingh50565 ай бұрын
    • Rajvir x

      @ajaypalsingh5056@ajaypalsingh50565 ай бұрын
  • ਰੱਬ ਦੇ ਨਾਮ ਵਾਂਗ ਸੁਣਦੀ, ਵੀਰਾ ! ਇਹ ਮੈਂ ਗੀਤ ਤੇਰਾ ਮੈਨੂੰ ਲੱਗੇ ਇਹ ਅਹਿਸਾਸ ਮੇਰਾ ਸੁਣ ਖਿੜ ਜਾਂਦਾ ਚਿਹਰਾ ਮਾਪਿਆਂ ਦਾ ਯਾਦ ਆਵੇ ਵਿਹੜਾ ਵੀਰਾ ਧੰਨਵਾਦ ਤੇਰਾ ਸਤਵੀਰ ਸਤਵੀਰ

    @satveer509@satveer5093 ай бұрын
    • @user-xr4vh5oy6b@user-xr4vh5oy6b3 ай бұрын
  • ਬੇਈਮਾਨਾਂ ਧੀ ਜੰਮੀ ਤੋਂ ਪਹਾੜ ਮੰਨਦੇ ਨੇ ਅੱਜ ਦੁੱਖਾਂ ਦਾ ਜੋ ਬੁਢਾਪੇ ਦਾ ਸਹਾਰਾ ਨਾ ਬਣੇ ਕੀ ਕਰਨਾ ਅਜਿਹੇ ਪੁੱਤਾ ਦਾ 🙏 ਬੱਬੂ ਮਾਨ ਕਿਤਾਬ📕- ਅਸਲੀ ਮੰਦਿਰ ਬਹੁਤ❤ ਜਲਦ

    @GovindKumar-yw9sc@GovindKumar-yw9sc27 күн бұрын
  • ਕੌਣ ਕਹਿੰਦਾ ਚੰਗੇ ਗੀਤ ਕੋਈ ਸੁਣਦਾ ਨਹੀ ਚਿੱਬ ਕੱਢੇ ਪਏ ਆ ਸੁਣਨ ਵਾਲਿਆ ਨੇ ਤੇ ਗੀਤ ਦੀ ਸਾਰੀ ਟੀਮ ਨੇ ਵੀ ਅੱਖਾਂ ਨਮ ਹੋ ਗਈਆਂ ਸੁਭਾ ਤੋਂ ਚਲ ਰਿਹਾ ਬਾਰ ਬਾਰ 😢😢😢

    @kindakinda6544@kindakinda6544Ай бұрын
  • ਆਵਾਜ਼ ਤੇ ਕਲਮ ਦੋਵਾਂ ਨੇ ਆਪਣੇ ਫ਼ਰਜ਼ ਨਿਭਾ ਦਿੱਤੇ ਸਲੂਟ ਆ ਵੀਰ ਜੀ❤

    @sarabjitk613@sarabjitk6135 ай бұрын
  • ਗੀਤ ਦਾ ਇੱਕ ਇੱਕ ਬੋਲ ਬਾ ਕਮਾਲ ਹੈ ਵਾਹਿਗੁਰੂ ਜੀ ਬਾਈ ਰਾਜਵੀਰ ਜਵੰਦਾ ਜੀ ਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ 🙏🙏

    @tehnacarsales6582@tehnacarsales65824 ай бұрын
  • ਅੱਖਾ ਭਰ ਆਉਦੀਆ ਜਦੋ ਗਾਣਾ ਸੁਣਦਾ ਕਿਉਕਿ ਮੇਰੀ ਵੀ ਭੈਣ ਆ ਇੱਕ ਬਾਈ ਕੋਈ ਸ਼ਬਦ ਨਹੀ ਮੇਰੇ ਕੋਲ ❤

    @jugrajRandhawa2711@jugrajRandhawa271110 сағат бұрын
  • ਇਹ ਗੀਤ ਕਦੇ ਵੀ ਪੁਰਾਣਾ ਨੀ ਹੋਣਾ ਰੱਬ ਲੰਮੀਆਂ ਉਮਰਾਂ ਬਖਸ਼ੇ ਗੀਤ ਲਿਖਣ ਵਾਲੇ ਤੇ ਗਾਉਣ ਵਾਲੇ ਵੀਰ ਨੂੰ❤❤❤

    @Babarkhan-ys7tj@Babarkhan-ys7tjКүн бұрын
  • ਇਹ ਗੀਤ ਵੀ ਬਾਬਲ ਦੇ ਵਿਹੜੇ ਅੰਬੀ ਦਾ ਬੂਟਾ, ਅੱਜ ਦੀ ਦਿਹਾੜੀ ਰੱਖ ਲੈ ਨੀ ਮਾਂ ਗੀਤਾਂ ਵਾਂਗ ਸਦਾ ਬਹਾਰ ਗੀਤ ਬਣੇਗਾ 👌🏻🙏🏻👍🏻👌🏻🙏🏻👍🏻😇

    @manbir_singh_badana@manbir_singh_badana5 ай бұрын
  • ਲੇਖਕ ਵੀਰ ਜਿਉਂਦੇ ਵਸਦੇ ਰਹੋ ਮਾਲਕ ਤੁਹਾਡੀ ਕਲਮ ਵਿਚ ਵਰਕਤ ਪਾਵੈ ਕਲਾਕਾਰ ਵੀਰ ਨੇ ਮਿਊਜ਼ਿਕ ਵਾਲੇ ਬਹੁਤ ਵਧੀਆ ਗਾਇਆ👍

    @jeetabajuha3068@jeetabajuha30684 ай бұрын
  • ਮੇਰੇ ਵੀ ਧੀ ਹੈ ਉਸਦਾ ਨਾਮ ਆਫ਼ਰੀਨ ਹੈ,,ਦਾਤਾ ਧੀ ਨੂੰ ਚੜਦੀ ਕਲਾ ਵਿੱਚ ਰੱਖੀਂ

    @user-ps1is6sk8e@user-ps1is6sk8e2 ай бұрын
  • ਮੇਰੇ ਭੈਣ ਨਹੀਂ ਆਪਰ ਆ ਗੀਤ ਸੁਣ ਕਿ ਭੈਣ ਨਾ ਹੋਣ ਦਾ ਪਤਾ ਲੱਗਾ ਬਹੁਤ ਸੋਹਣਾ ਰਿਸ਼ਤਾ ਭੈਣ ਭਰਾ ਦਾ❤❤ ਬਹੁਤ ਸੋਹਣਾ ਗੀਤ ਆ❤❤

    @user-sv4kc7ng9o@user-sv4kc7ng9o2 ай бұрын
  • ਬਹੁਤ ਵਦੀਆ ਲਗਿਆ ਇਸ ਤੋਂ ਉਪਰ ਤਾਂ ਸਬਦ ਹੀ ਖਤਮ ਹੋ ਗਏ।ਗੀਤ ਸੁਣ ਕੇ ਨਾਲ ਨਾਲ ਅੱਖਾਂ ਵਿਚ ਪਾਣੀ ਵੀ ਆ ਗਿਆ।ਜਿਉਂਦਾ ਰੇ ਵੀਰ।ਵਾਹਿਗੁਰੂ ਲਮਿਆ ਉਮਰਾਂ ਬਕਸੇ।ਐਵੇਂ ਹੀ ਗਾਉਂਦਾ ਰੇ ਵੀਰ।

    @sheeravarma3580@sheeravarma35805 ай бұрын
    • Very heart touching song🙏🙏🙏

      @armaanbuttar4120@armaanbuttar41204 ай бұрын
  • ਬਹੁਤ ਵਧੀਆ ਗੀਤ ਚਨਕੋਈ ਵਾਲਿਆਂ ਵੀਰਾਂ ਸਲਾਮ ਐ ਤੇਰੀ ਕਲ਼ਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

    @MandeepSingh-bm9nl@MandeepSingh-bm9nl5 ай бұрын
  • ਰੋਣ ਆ ਗਿਆ ਯਾਰ ।ਵਾਹਿਗੁਰੂ ਜੀ ਸਭ ਧੀਆਂ ਨੂੰ ਖੁਸ਼ੀਆਂ ਬਖਸ਼ਿਓ

    @khushvindersidhu3616@khushvindersidhu3616Ай бұрын
  • ਦਿਲ ਨੂੰ ਚੀਸ ਜਿਹੀ ਪੈਂਦੀ ਗੀਤ ਨੂੰ ਸੁਣ ਕੇ ਬਾਈ ❤

    @rajindersingh5662@rajindersingh56622 ай бұрын
  • ❤ਧੀਆ ਦਾ ਫਿਕਰ ਨਾ ਕਰਿਓ ਭਾਗਾ ਦਾ ਖਾਵਣ ਜੀ❤ ਸਾਰੀਆ ਧੀਅਾ ਦੇ ਭਾਗ ਵਾਹਿਗੁਰੂ ਚੰਗੇ ਲਿਖਿਓ ❤❤

    @daljeetjosan2726@daljeetjosan27265 ай бұрын
  • ਹੁਣ ਤੱਕ ਜਿਨ੍ਹੀ ਵਾਰ ਵੀ ਗੀਤ ਸੁਣਿਆ ਓਨੀ ਵਾਰ ਹੀ ਅੱਖਾਂ ਵਿੱਚੋਂ ਪਾਣੀ ਆਇਆ... 👍🏻👍🏻👍🏻

    @MandeepKaur-df1hv@MandeepKaur-df1hv3 ай бұрын
  • Dil se salam is singer ko..kitna pyara song Gaya h ji...muje ni lgta is song ko sunkar koi bhi ladki nahi roi hogi

    @user-xe1dv4nq9h@user-xe1dv4nq9h2 ай бұрын
  • ਸੱਚ ਬਹੁਤ ਬਹੁਤ ਵਧੀਆ ਗਾਣਾ ਜੋ ਦਿਲ ਨੂੰ ਛੂਹ ਗਿਆ ਸਚੁ ਮਾਂ ਪਿਓ ਭਰਾ ਦੀ ਯਾਦ ਤੇ ਪੇਕੇ੍ ਘਰ ਬਿਤਾਈਆਂ ਸਮਾਂ ਯਾਦ ਆ ਗਿਆ ਵਾਹਿਗੁਰੂ ਜੀ 🙏 ਹਮੇਸ਼ਾ ਤਹਾਨੂੰ ਖੁਸ਼ੀ ਆ ਬਖਸ਼ਣ ਜੀ

    @user-fe1bc2kh8n@user-fe1bc2kh8n5 ай бұрын
  • ਜਿਓਦਾ ਰਹਿ ਵੀਰ । ਤੈਨੂੰ ਤੇ ਤੇਰੇ ਪਰਿਵਾਰ ਨੂੰ ਰੱਬ ਤੰਦਰੁਸਤੀ ਬਖਸ਼ੇ। ਰੱਬ ਤੈਨੂੰ ਹਰ ਖੁਸ਼ੀ ਦੇਵੇ ਤੇ ਸਭ ਤਰੱਕੀਆਂ ਬਖਸ਼ੇ 🎉❤❤

    @KuldeepSingh-qg4tj@KuldeepSingh-qg4tj5 ай бұрын
  • ਦੁਨੀਆਂ ਦਾ ਸਭ ਤੋਂ ਸੋਹਣਾ ਗੀਤ

    @inderbhatti87@inderbhatti87Ай бұрын
  • M is geet nu pura ni sun skda Akha bhr aaundiya ne Boht sohna geet gaya jwnda ji

    @godharshop3370@godharshop33703 ай бұрын
  • ❤ਮੇਰੀ ਧੀਅ ਚ ਮੇਰੀ ਜਾਨ ਹੈ ਪਰ ਅਸੀਂ ਉਤਲੇ ਮਨੋਂ ਲੜਦੇ ਵੀ ਹਾਂ,ਕਿਉਕਿ ਬਿਨਾਂ ਸਿਖਾਏ ਖੁਦ ਸਿੱਖਕੇ ਉਸਨੇ ਅੱਜ ਆਪਣੀਂ ਕਿਸਮਤ ਤੇ ਖੁਦ ਕਬਜਾ ਕਰ ਲਿਐ,ਸਭ ਧੀਆਂ ਜਿਉਂਦੀਆਂ ਵਸਦੀਆਂ ਰਹਿਣ..ਗਗਨ ਰਾਜਵੀਰ ਤੇ ਪੂਰੀ ਟੀਮ ਵਧਾਈ ਦੀ ਪਾਤਰ ਹੈ,ਘੈਟ ਸੌਂਗ

    @bhinderpall9374@bhinderpall93745 ай бұрын
  • ਜਿਉਂਦਾ ਰਹਿ ਬੇਟੇ, ਜਵਾਨੀਆਂ ਮਾਣੇ, ਜ਼ਿੰਦਗੀ ਵਿੱਚ ਬਹੁਤ ਤਰੱਕੀਆਂ ਕਰੋ ਰਾਜਵੀਰ ਪੁੱਤਰਾ

    @prabhjotminhas@prabhjotminhas5 ай бұрын
  • ਵਾਰ ਵਾਰ ਸੁਨਣ ਨੂੰ ਜੀ ਕਰਦਾ ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਤਾ ਕਿਆ ਬਾਤਾਂ ਹੀ ਆ

    @vickydjlinksbathinda6204@vickydjlinksbathinda62042 ай бұрын
  • ਬਾਈ ਕੋਈ ਸ਼ਬਦ ਹੀ ਨਹੀ ਕੁੱਝ ਲਿਖਣ ਲਈ…. ਜਿੳਦਾਂ ਰਹਿ ਬਾਈ🥰🥰🥰

    @navdeepsingh6791@navdeepsingh67919 күн бұрын
  • ਦਿਲ ਭਰ ਗਿਆ ਵੀਰੇ ਤੁਹਾਡਾ ਗੀਤ ਸੁਣ ਕੇ, ਰੱਬਾ ਭੈਣਾ ਨੂੰ ਹਮੇਸ਼ਾ ਹੱਸਦਾ ਵੱਸਦਾ ਰੱਖਿਓ,❤❤❤

    @indersingh-mb1qv@indersingh-mb1qv5 ай бұрын
  • ਲੱਖ ਲੱਖ ਵਾਰ ਸਿਰ ਝੁਕਦਾ ਜਿਸ ਵੀਰ ਨੇ ਇਹ ਗੀਤ ਲਿਖਿਆ ਰਾਜਵੀਰ ਜਵੰਦੇ ਨੇ ਸਿਰਾ ਲਾਇਆ ਗੀਤ ਗਾਉਣ ਵਾਲਾ ਬਹੁਤ ਵਧੀਆ ਗੀਤ ❤❤

    @rajviraulakh2666@rajviraulakh26665 ай бұрын
    • Lyrics Singh jeet

      @jatindersinghjeetu8324@jatindersinghjeetu83245 ай бұрын
    • Sahi gall aa ❤ baar baar sun ke bhi dil nhi bharda ❣️❣️

      @SukhwinderSingh-rb7ox@SukhwinderSingh-rb7ox4 ай бұрын
  • Main eh song bahut war sunia a Jinni war v sunia main bahut roe a Waheguru ji har dhee de pekia ch khusia kehray rakhan Main uk ch a I miss my family in India Sooooo emotional song

    @sandeep-kanwar@sandeep-kanwar2 ай бұрын
  • ਧੀਅਾਂ ਨੂ ਤਾਂ ਧੀਹ ਸਮਝੋ ਪਰ ਨੂੰਹ ਨੂ ਵੀ ਧੀਹ ਸਮਝੋ ਜੇੜੀ ਅਪਣੇ ਘਰੇ ਜ਼ਮੀ ੳ ਕਿਸੇ ਦੀ ਧੀਹ ੲੇ ਜ਼ੇੜੀ ਕਿਸੇ ਘਾਰੇ ਜ਼ਮੀ ੳ ਅਪਣੀ ਧੀਹ ੲੇ ਧੀਅਾਂ ਨੁ 2 ਵਾਰੀ ਘਰ ਬਾਣੋਣਾ ਪੇਂਦਾ 👆🏻🙏🏻🙏🏻

    @joobanKhangujjar@joobanKhangujjar2 ай бұрын
  • ਇਹ ਗਾਣਾ ਸੁਣ ਕੇ ਦਿਲ ਨੂੰ ਧੂਹ ਪੈਣ ਲੱਗ ਗਈ ਅੱਖਾਂ ਵਿੱਚੋਂ ਆਪਣੇ ਆਪ ਹੰਝੂ ਵਗਣ ਲੱਗ ਪਏ God bless you ❤❤❤❤❤❤

    @balwantkaur3309@balwantkaur33095 ай бұрын
    • Sahi keha sis ❣️

      @Pb31-mansa@Pb31-mansa5 ай бұрын
  • ਧੀਆਂ ਨੂੰ ਪਿਆਰ ਕਰਨ ਵਾਲੇ ਲਾਈਕ ❤️ like

    @khsidhu@khsidhu5 ай бұрын
    • &&

      @narindersingh5747@narindersingh57474 ай бұрын
    • Meri do ne😘🤗

      @rekhasharma9076@rekhasharma90763 ай бұрын
    • I.love.my.daughter

      @bittuxx9284@bittuxx92843 ай бұрын
    • @@rekhasharma9076to

      @RaviSih-ni9mp@RaviSih-ni9mp3 ай бұрын
    • @@bittuxx9284an to ha

      @RaviSih-ni9mp@RaviSih-ni9mp3 ай бұрын
  • Dhan dhan baba deep singh ji 🙏 ❤❤

    @GurpreetSingh-ir2rt@GurpreetSingh-ir2rt3 ай бұрын
  • ਰਵਾ ਦਿੱਤਾ ਇਸ ਗਾਣੇ ਨੇ।।। ਅਗਲੇ ਮਹੀਨੇ ਵਿਆਹ ਹੈ 😭😭😭😭😭😭

    @user-mj1qt6vf3e@user-mj1qt6vf3eАй бұрын
  • ਪਤਾ ਨਹੀਂ ਕਿਉਂ ਪਰ ਮੇਰੀਆ ਅੱਖਾਂ ਭਰ ਆਈਆਂ ਇਹ song ਸੁਣ ਕੇ ❤❤ ਬਹੁਤ ਸੋਹਣਾ song ❤

    @shubhneetsingh9260@shubhneetsingh92605 ай бұрын
    • Bhut okha honda mummy daddy to door rehnaa 😢

      @user-jf4ww4ms8j@user-jf4ww4ms8j5 ай бұрын
    • Meriyan v

      @sandhuaa.di_kudi@sandhuaa.di_kudi5 ай бұрын
    • marea v akh bhar aea veere mare bati v bahar a

      @gurjitkaur8461@gurjitkaur84615 ай бұрын
  • ਸੱਚੀ ਯਾਰ ਰਵਾਂ ਦਿੱਤਾ । ਭੈਣ ਨੀ ਪਰ ਧੀ ਦੇ ਦਿਤੀ ਰੱਬ ਨੇ ਮਨ ਭਰ ਆਇਆ ਤੇਰਾ ਗੀਤ ਸੁਣ ਕੇ।

    @gagan2924@gagan29245 ай бұрын
  • ਇਸ ਗੀਤ ਦੀ ਇਕ ਲਾਈਨ ਹੈ ਲੜ ਪੈਂਦੀ ਸੀ ਹਰ ਵਾਰੀ ਵੀਰੇ ਤੇਰੀ ਭੈਣ ਪਿਆਰੀ ਲੈ ਤੂ ਜਿੱਤਿਆ ਮੈਂ ਹਾਰੀ ਸਹੁਰੇ ਜੱਦ ਭੇਜਣ ਗਏ ਹੁਣ ਓਦੋਂ ਹੀ ਆਉਗੀ ਲਾਉਂਦਾ ਰਹਿ ਤੂ ਪਰ ਗੇੜਾ ਇਹ ਸੁਣ ਕੇ ਮੈਨੂੰ ਬੜਾ ਰੋਣਾ ਆਂਦਾ ਮੇਰੀ ਭੈਣ ਵੀ ਸਹੁਰੇ ਘਰ ਹੈ ਜਦੋਂ ਗੀਤ ਸੁਣਦਾ ਹਾ ਬੜਾ ਰੋਂਦਾ ਹਾ

    @jatindersalaria-zq5yt@jatindersalaria-zq5yt14 күн бұрын
  • ਵਾਹ ਜੀ ਕਿਆ ਬਾਕਮਾਲ ਗੀਤ ਹੈ ਜਿੰਨੀ ਵਾਰੀ ਸੁਣੀ ਜਾਓ ਮਨ ਨੀ ਭਰਦਾ ਬਹੁੱਤ ਵਧੀਆ ਗੀਤਕਾਰੀ ਸਲੂਟ @RajvirJawanda

    @mandeepbal66@mandeepbal66Ай бұрын
  • ਇਸ ਤੋਂ ਪਹਿਲਾ ਮੈ ਆਪਣੀ 29 ਸਾਲ ਸੀ ਉਮਰ ਚ ਗਾਣਾ ਨੀ ਸੁਣਿਆ ਵਾ ਕਮਾਲ ਆ ਅਵਾਜ਼ ਬਾਈ ਦੀ ਉਸ v ਉਪਰ ਕਲਮ ਆ ਬਈ ਦੀ ਸਿਰ ਝੁਕ ਗਿਆ ਬਾਈ ਜਿਉਂਦੇ ਰਹੋ ਐਸੇ ਤਰਾ ਹੀ ਬਾਬਾ ਚੰਗਾ ਲਿਖਣ ਤੇ ਗਾਉਣ ਦਾ ਬਲ ਬਖਸੇ,,❤❤❤❤❤❤❤❤❤❤❤❤❤❤❤❤ ਇਕ ਹੋਰ ਬੇਨਤੀ ਆ ਹੁਣ ਆ ਗਾਣੇ ਦੀ ਵੀਡੀਓ ਬਣਾ ਦਿਓ ਬਹੁਤ ਮੇਹਰ bani ਹੋਣੀ ਆ ਸਾਰੀ ਸੰਗਤ ਦੀ ਡਿਮਾਂਡ ਆ ਮੇਰੇ ਕੱਲੇ ਦੀ ਨਹੀਂ

    @rajdeepjaid9400@rajdeepjaid94005 ай бұрын
  • ਬਹੁਤ ਸੋਹਣਾ ਗਾਣਾ ਹੈ ਜੀ ਵਾਰ ਵਾਰ ਸੁਣਨ ਨੂੰ ਜੀ ਕਰਦਾ ਅਤੇ ਹਰ ਵਾਰ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਹੈ🙏🙏

    @sumandeepkaur5609@sumandeepkaur56095 ай бұрын
  • 22 yr mere kol lafz Khatam ho gaye tarif karn nu 22 di yr Ehsaan jihe singer hon na punjab dubara sambal salda love you brother Wmk ❤️🥰🥰🥰💯

    @user-yw3eq7dh9w@user-yw3eq7dh9w3 ай бұрын
  • Good ਵੀਰੇ ❤

    @jssingh489@jssingh4893 ай бұрын
  • ਆ ਸੋਂਗ ਸੁਣ ਕੇ ਇੰਨਾ ਰੋਣਾ ਆਇਆ ਨਾ ਕੀ ਦੱਸਾਂ.. ਸਚੀ ਇਕ ਕੁੜੀ ਦੀ ਕਹਾਣੀ ਆ ਪੂਰੀ ਲਾਈਫ ਦੀ.. ਅਜ ਮਾਂ ਪਿਓ ਨੂੰ ਮਿਲਣ ਦਾ ਬੋਤ ਮਨ ਕੀਤਾ 8 ਸਾਲ ਹੋਗੇ ਓਹਨਾ ਨੂੰ ਮਿਲਿਆ.. ਸਚੀ ਵਾਹਿਗੁਰੂ ਹਰ ਕੁੜੀ ਨੂੰ ਵਦੀਆ ਮੱਤ ਦੇਵੇ ਜੋ ਆਪਣੇ ਮਾਂ ਪਿਓ ਤੇ ਵੀਰ ਦਾ ਮਾਨ ਬਣਾ ਕੇ ਰੱਖੇ.

    @sukhjinderkaur5374@sukhjinderkaur53745 ай бұрын
    • True...

      @Shaista.Raja.786.@Shaista.Raja.786.5 ай бұрын
  • ਸੱਚੇ ਪਾਤਸ਼ਾਹ ਨੇ 10 ਸਾਲ ਤੋਂ ਬਾਅਦ ਔਲਾਦ ਬਖਸ਼ੀ ਧੀ ਦਿੱਤੀ😍🙏 ਵਾਹਿਗੁਰੂ ਤੇਰਾ ਸ਼ੁਕਰ ਹੈ🎉🎉ਉਸਦੇ ਪਾਪਾ ਇਕ ਮਿੰਟ ਵੀ ਉਸ ਬਿਨਾਂ ਨਹੀਂ ਸਾਰਦੇ❤

    @user-jb7ro6te1z@user-jb7ro6te1z5 ай бұрын
    • 🎉

      @AshokKumar-qc6xt@AshokKumar-qc6xt5 ай бұрын
    • 🙏🙏🙏

      @user-jb7ro6te1z@user-jb7ro6te1z5 ай бұрын
    • Congratulations ji

      @sukhjitkaur6721@sukhjitkaur67214 ай бұрын
    • Cfl😊

      @narindersingh5747@narindersingh57474 ай бұрын
    • Ó8iakJjk

      @narindersingh5747@narindersingh57474 ай бұрын
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਖੁਸ਼ੀਆਂ ਖੇੜੇ ਵੰਡਦਾ ਰਹੇ ਮਾਲਕਾ ਹਰ ਵਿਹੜੇ ।। ਧੀਆਂ ਆਪਣੀ ਕਿਸਮਤ ਧੁਰ ਤੋਂ ਹੀ ਲੱਖਾ ਕੇ ਲਿਆਉਂਦੀਆਂ ਹਨ ਧੀਆਂ ਦੀ ਕਿਸਮਤ ਦਾ ਹੀ ਬਾਪ ਨੂੰ ਮਿਲਦਾ ਹੈ ਨਾ ਕੀ ਬਾਪ ਦੀ ਕਿਸਮਤ ਦਾ ਧੀਆਂ ਨੂੰ ।। ਮੇਰੀ ਇਸ ਗੱਲ ਨੂੰ ਧੀ ਵਾਲਾ ਹੀ ਸਮਝ ਸਕਦਾ ਹੈ ।। ਚਿੜੀਆਂ ਵੇੜੇ ਦੀਆਂ ਚਿੜੀਆਂ ਬਾਬਲ ਦੇ ਵਿਹੜੇ ਦੀਆਂ ਚਿੜੀਆਂ ।।

    @lovespreet2976@lovespreet29762 ай бұрын
  • ਕੀ ਲਿਖਾਂ comment ਵਿਚ ਸੋਹੰ ਲੱਗੇ ਸ਼ਬਦ ਹੀ ਨਹੀਂ । ਜਿੰਨਾ ਸੋਹਣਾ ਲਿਖਿਆ ਓਹਨਾ ਹੀ ਸੋਹਣਾ ਬਾਈ ਨੇ ਗਾਇਆ ਹੈ, ਸ਼ਰਤ ਲਾ ਕੇ ਕਹਿ ਸਕਦਾ ਕੇ ਜੀਹਨੇ ਜੀਹਨੇ v ਪੂਰਾ ਗੀਤ ਸੁਣਿਆ ਹੈ ਪੱਕਾ ਰੋ ਪਿਆ ਹੋਣਾ🙏🙏🙏

    @satvirtera7099@satvirtera70992 ай бұрын
  • ਸਿੰਘ ਜੀਤ ਵੀਰ, ਤੇਰੀ ਵਾ ਕਮਾਲ ਕਲ਼ਮ ਆ, ਬਹੁਤ ਸੋਹਣਾ ਗੀਤ ਲਿਆ,ਇਹ ਗੀਤ ੳਨਾ ਲਈ ਜਿਹੜੇ ਧੀਆਂ ਨੂੰ ਪੁੱਤਾਂ ਵਾਂਗ ਨੀਂ ਪੁੱਤਾਂ ਤੋਂ ਵੱਧ ਪਿਆਰ ਕਰਦੇ ਹਨ

    @Manak.7100@Manak.71005 ай бұрын
  • ਅੱਖਾਂ ਨਮ ਹੋ ਗਈਆਂ ਇਹ ਗੀਤ ਸੁਣ ਕੇ ❤

    @goldysandhu9765@goldysandhu97654 ай бұрын
  • ਧੀਆਂ ਦਾ ਦਰਦ ਬਿਆਨ ਕਰਦਾ ਗੀਤ 🎉🎉

    @ParamjeetKaur-tg7dd@ParamjeetKaur-tg7dd3 ай бұрын
  • ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਸੁੰਦਰ Music 🎵🎶🎵🎶 Lirics ਬਣਾ ਦਿੰਦਾ 👍👍🌹 ਸਾਨੂੰ ਬਹੁਤ ਪਸੰਦ ਹੈ ਤੁਹਾਡਾ ਹਰ ਗਾਣੇਂ 🙏🙏

    @KirakabirajKabiraj-xt5ub@KirakabirajKabiraj-xt5ub3 ай бұрын
  • ਦਿਲ ਨੂੰ ਸਕੂਨ ਦੇਣ ਵਾਲੇ ਬੋਲ ਨੇ ਗੀਤ ਦੇ❤ਜਿਉਂਦਾ ਰਹਿ ਵੀਰ😢

    @Jaspoul@Jaspoul5 ай бұрын
  • ਬਹੁਤ ਵਧੀਅ ਗੀਤ ਗਾਇਆ ਵੀਰ ਜੀ । ❤❤❤❤❤❤❤❤ ਮੇਰੀਆਂ ਅੱਖਾਂ ਭਰ ਆਈਆਂ ਜਿੰਨੇ ਵਾਰ ਤੁਹਾਡਾ ਗੀਤ ਸੁਣਦਾ ਦਿਲੋ ਧੰਨਵਾਦ ਆ ਵੀਰ ਜੀ ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ ❤❤❤❤❤

    @kuldeepm6231@kuldeepm62315 ай бұрын
    • Same

      @surjeetsingh-cy3xg@surjeetsingh-cy3xg5 ай бұрын
    • ❤❤❤

      @surjeetsingh-cy3xg@surjeetsingh-cy3xg5 ай бұрын
    • ​@@surjeetsingh-cy3xgAA

      @vikrantchandel6398@vikrantchandel63985 ай бұрын
    • 😢😢😢

      @daljeetkaur6674@daljeetkaur66745 ай бұрын
    • ❤️❤️❤️Sachi gal AA vr 😔

      @mrgulabsingh4326@mrgulabsingh43265 ай бұрын
  • ਹਰ ਰੋਜ ਇੱਕ ਵਾਰ ਇਹ ਗੀਤ ਜਰੂਰ ਸੁਣਦਾ ਬਹੁਤ ਸੁਕੂਨ ਮਿਲਦਾ ❤

    @beantsingh8517@beantsingh85172 ай бұрын
  • ਬਹੁਤ ਹੀ ਵਧੀਆ ਗੀਤ ❤

    @jimidar146@jimidar1463 ай бұрын
  • ਜਿਹੜੇ ਕਹਿੰਦੇ ਆ ਚੰਗੇ ਗੀਤ ਨਹੀ ਚਲਦੇ, ੳਹਨਾ ਦੇ ਮੂੰਹ ਤੇ ਕਰਾਰੀ ਚਪੇੜ ਆ!ਕਲਮ ਚ ਦਮ ਹੋਣਾ ਚਾਹੀਦਾ !" ਸਿੰਘ ਜੀਤ" ਤੇਰੀ ਕਲਮ ਨੂੰ ਸਲਾਮ ਆ ਬਾਈ ! ਅਵਾਜ ਵੀ ਬਾਕਮਾਲ ਆ 👌👌👌

    @dr.baljitsidhu9160@dr.baljitsidhu91604 ай бұрын
    • Right ✅

      @user-fd6id3qp1m@user-fd6id3qp1m3 ай бұрын
    • ਸਿੰਘ ਜੀਤ ਵੀਰ ਬਹੁਤ ਸੋਹਣਾ ਗੀਤ ਲਿਖਿਆ ❤

      @user-bp3pc9nx9q@user-bp3pc9nx9q2 ай бұрын
  • ਭੈਣਾਂ ਭੈਣਾਂ ਹੁੰਦੀਆਂ,,ਰੱਬਾ ਮੇਰੀ ਭੈਣ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਿਓ, ਛੇਤੀ ਛੇਤੀ ਤਾਂ ਤੇਰੀਂ ਅੱਖ ਚ ਪਾਣੀ ਆਉਣ ਨੀ ਦਿੰਦਾ ਭੈਣੇ💞💞

    @GurwinderSingh-iz1tb@GurwinderSingh-iz1tb5 ай бұрын
  • ਬਹੁਤ ਸੋਹਣਾ ਲਿਖਿਆ ਬਾਈ ਤੇ ਗਾਇਆ ਵੀ ਬਹੁਤ ਸੋਹਣਾ ਜਿਉਂਦੇ ਰਹੋ ਬਾਈ ਜੀ❤❤❤❤❤❤

    @user-qh3lb5of2u@user-qh3lb5of2u3 ай бұрын
  • Dhan dhan shri guru Ramdas ji wmkg sab te ji❤❤❤❤❤❤

    @GurpreetSingh-ir2rt@GurpreetSingh-ir2rt3 ай бұрын
  • ਪੁੱਤ ਗਾਣੇਸ਼ਬਦ ਦਿਲ ਟੁੰਬਦੇ ਨੇ ਗੀਤ ਨਾਲ ਪੂਰਾ ਇਨਸਾਫ ਕੀਤਾ ਇੰਞ ਲਗਦਾ ਸਾਡੇ ਘਰ ਦੀ ਗੱਲ ਹੋ ਰਹੀ ਹੋਵੇ ਮੇਰੇ ਵੀ 20ਸਾਲ ਦੀ ਬੇਟੀ ਆ ਲੂ ਕੰਡੇ ਖੜੇ ਹੁੰਦੇ ਨੇ ਕੀਵੇ ਤੋਰਾਂਗੇ ਦਿਲ ਦੇ ਟੁਕੜੇ ਨੂੰ ਖੁਸ਼ ਰਹਿ ਸਰਦਾਰ ਪੁੱਤ ਜਵੰਧੇ ਤਸ਼ਦਰੁਸਤ ਰਹਿ ❤❤🥰🥰🙏

    @gurjeetkaur9238@gurjeetkaur92385 ай бұрын
    • Same

      @desimunde3894@desimunde38945 ай бұрын
KZhead